April 18, 2026 1:08 am

Translate

April 18, 2026 1:08 am
Uncategorized

ਮੋਗਾ ਰੈਲੀ ‘ਚ ਗੁੱਸੇ ‘ਚ ਨਜ਼ਰ ਆਏ ਅਮਿਤ ਸ਼ਾਹ, ਸਟੇਜ ਤੋਂ ਮੀਡੀਆ ਨੂੰ ਕਿਹਾ – “ਬੈਠੋ ਨਹੀਂ ਤਾਂ ਮੈਂ ਨਹੀਂ ਬੋਲਾਂਗਾ”

ਮੋਗਾ, 14 ਮਾਰਚ 2026: ਮੋਗਾ ਵਿੱਚ ਹੋਈ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗੁੱਸੇ ਵਾਲਾ ਰੂਪ ਦੇਖਣ ਨੂੰ ਮਿਲਿਆ। ਸਟੇਜ ਤੋਂ ਭਾਸ਼ਣ ਦੌਰਾਨ ਸ਼ਾਹ ਨੇ ਮੀਡੀਆ ਕਰਮੀਆਂ ਨੂੰ ਤੁਰੰਤ ਬੈਠਣ ਲਈ ਕਿਹਾ।

ਦਰਅਸਲ, ਪੱਤਰਕਾਰ ਕਵਰੇਜ ਲਈ ਕੈਮਰੇ ਲਗਾ ਕੇ ਖੜ੍ਹੇ ਸਨ, ਜਿਸ ਕਾਰਨ ਪਿੱਛੇ ਬੈਠੇ ਲੋਕਾਂ ਦਾ ਚਿਹਰਾ ਸ਼ਾਹ ਨੂੰ ਸਟੇਜ ਤੋਂ ਦਿਖਾਈ ਨਹੀਂ ਦੇ ਰਿਹਾ ਸੀ। ਇਸ ‘ਤੇ ਅਮਿਤ ਸ਼ਾਹ ਨੇ ਕਿਹਾ, “ਮੈਂ ਬਹੁਤ ਜਿੱਦੀ ਹਾਂ, ਜਦੋਂ ਤੱਕ ਤੁਸੀਂ ਬੈਠ ਨਹੀਂ ਜਾਂਦੇ, ਮੈਂ ਬੋਲਾਂਗਾ ਨਹੀਂ।”

ਇਸ ਘਟਨਾ ਦੀ ਸੋਸ਼ਲ ਮੀਡੀਆ ‘ਤੇ ਚਰਚਾ ਵੀ ਤੇਜ਼ ਹੋ ਗਈ ਹੈ। ਕਈ ਅਲੋਚਕ ਕਹਿ ਰਹੇ ਹਨ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਮੀਡੀਆ ਨਾਲ ਸ਼ਾਂਤ ਢੰਗ ਨਾਲ ਗੱਲ ਕਰਨੀ ਚਾਹੀਦੀ ਸੀ, ਨਾ ਕਿ ਸਖ਼ਤ ਲਹਿਜ਼ੇ ਵਿੱਚ ਟੋਕਣਾ ਚਾਹੀਦਾ ਸੀ।

Leave a Reply

Your email address will not be published. Required fields are marked *