Lok Sanjh TV Blog Uncategorized ਜੈਮਾਲਾ ਦੌਰਾਨ ਛੱਤ ਡਿੱਗੀ, ਵਿਆਹ ਦੀਆਂ ਖੁਸ਼ੀਆਂ ਬਣੀਆਂ ਮਾਤਮ—2 ਦੀ ਮੌਤ, 30 ਤੋਂ ਵੱਧ ਜ਼ਖ਼ਮੀ
Uncategorized

ਜੈਮਾਲਾ ਦੌਰਾਨ ਛੱਤ ਡਿੱਗੀ, ਵਿਆਹ ਦੀਆਂ ਖੁਸ਼ੀਆਂ ਬਣੀਆਂ ਮਾਤਮ—2 ਦੀ ਮੌਤ, 30 ਤੋਂ ਵੱਧ ਜ਼ਖ਼ਮੀ

ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਦਾਊਦਨਗਰ ਇਲਾਕੇ ਦੇ ਪਿੰਡ ਮੰਝੀਆਵਾਂ ਵਿੱਚ ਵਿਆਹ ਸਮਾਗਮ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਜੈਮਾਲਾ ਦੀ ਰਸਮ ਦੌਰਾਨ ਪ੍ਰੋਗਰਾਮ ਦੇਖਣ ਲਈ ਕਈ ਮਹਿਲਾਵਾਂ ਇੱਕ ਪੁਰਾਣੀ ਛੱਤ ਉੱਤੇ ਖੜੀਆਂ ਹੋਈਆਂ ਸਨ। ਭਾਰ ਜ਼ਿਆਦਾ ਹੋਣ ਕਾਰਨ ਛੱਤ ਅਚਾਨਕ ਢਹਿ ਗਈ ਅਤੇ ਹੇਠਾਂ ਬੈਠੇ ਲੋਕਾਂ ਉੱਤੇ ਡਿੱਗ ਪਈ। ਇਸ ਹਾਦਸੇ ਵਿੱਚ ਸੱਤਿਆਨਾਰਾਇਣ ਸਿੰਘ ਅਤੇ ਅਖਿਲੇਸ਼ਵਰ ਯਾਦਵ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਕਰੀਬ 10 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

Leave a Reply

Your email address will not be published. Required fields are marked *

Exit mobile version